Aj da hukamnama 16 September 2021

                                                       16 September 2021 Hukamnama Sahib Viakhya from Amritsar | Aj da hukamnama 16 September 2021

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਚ ਹੋਇਆ ਹੁਕਮਨਾਮਾ ਸਾਹਿਬ ਅਤੇ ਸਰਲ ਵਿਆਖਿਆ

ਅੰਗ 685 ਤਰੀਕ 16 ਸਿਤੰਬਰ 2021 (1 ਅੱਸੂ ਸੰਮਤ 553 ਨਾਨਕਸ਼ਾਹੀ )

 ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ             
ਇਹ ਬਾਣੀ ਰਾਗ ਧਨਾਸਰੀ ਦੇ ਦੂਜੇ ਘਰ ਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਇਸ ਬਾਣੀ ਚ ਅੱਠ ਪਦੇ ਹਨ। 

ੴ ਸਤਿਗੁਰ ਪ੍ਰਸਾਦਿ ॥  
ਅਕਾਲ ਪੁਰਖ ਇਕ ਹੈ ਅਤੇ ਸਤਿਗੁਰ ਦੀ ਕ੍ਰਿਪਾ ਨਾਲ ਮਿਲਦਾ ਹੈ ।

ਗੁਰੁ ਸਾਗਰੁ ਰਤਨੀ ਭਰਪੂਰੇ ॥
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ।

ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ 
ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ।

ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ 
 ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। 

ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ 
(ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।

ਕਿਆ ਬਗੁ ਬਪੁੜਾ ਛਪੜੀ ਨਾਇ ॥ 
ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, 

ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥
 (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।

ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 

 
( ਇਹ ਸੇਵਾ, ਅਕਾਲ ਪੁਰਖ ਵਾਹਿਗੁਰੂ ਜੀ ਦਾਸ ਰਣਧੀਰ ਸਿੰਘ, ਅੰਬਾਲਾ ਤੋਂ ਆਪ ਲੈ ਰਹੇ ਹਨ ਜੀ  )
 
Aj da hukamnama 16 September 2021



हिंदी में अर्थ 

श्री दरबार साहिब में श्री गुरु ग्रंथ साहिब जी का हुकमनामा साहिब और सरल व्याख्या 

अंग 685 दिनांक 16 सितंबर 2021 (1 अस्सू समत 553 नानकशाही)

धनासरी महला १ घरु २ असटपदीआ   
यह बानी राग धनासरी के दूसरे घर में उचारण की गई, धन गुरु नानक देव जी की बानी है। इस बानी में आठ पदे हैं।     

ੴ  सतगुरु प्रसाद
अकाल पुरख एक है और सतगुरु की कृपा से मिलता। है।

गुरु सागरु रतनी भरपूरे ॥
गुरु (मानो) एक समुन्द्र (है जो प्रभु की महिमा से) नाको नाक भरा हुआ है।

अम्रितु संत चुगहि नही दूरे ॥ 
गुरमुख सिख (उस सागर में से) आत्मिक जीवन देने वाली खुराक (प्राप्त करते हैं जैसे हंस मोती) चुगते हैं, (और गुरु से) दूर नहीं रहते। 

हरि रसु चोग चुगहि प्रभ भावै ॥ 
प्रभु की मेहर के अनुसार संत-हंस हरि-नाम रस (की) चोग चुगते हैं। 

सरवर महि हंसु प्रानपति पावै ॥१॥
(गुरसिख) हंस (गुरु-) सरोवर में (टिका रहता है, और) जिंद के मालिक प्रभु को पा लेता है।1।

किआ बगु बपुड़ा छपड़ी नाइ ॥ 
बिचारा बगुला छपड़ी में क्यों नहाता है? (कुछ नहीं मिलता, बल्कि छपड़ी में नहा के) कीचड़ में डूबता है,

कीचड़ि डूबै मैलु न जाइ ॥१॥ रहाउ॥
(उसकी ये) मैल दूर नहीं होती (जो मनुष्य गुरु समुन्द्र को छोड़ के देवी-देवताओं आदि अन्य के आसरे तलाशता है वह, मानो, छपड़ी में ही नहा रहा है। वहाँ से वह और भी ज्यादा माया-मोह की मैल चिपका लेता है)।1। रहाउ।

Aj da hukamnama 16 September 2021


वाहिगुरु जी का खालसा वाहिगुरु जी की फतिह
 
(यह सेवा अकाल पुरख वाहिगुरु जी दास रणधीर सिंह, अंबाला से स्वयं ले रहे हैं)

Daily Hukamnama 16 September 2021 | Daily Hukamnama  September 16 2021 | Aj da hukamnama Sahib 16 September 2021 | Aj da hukamnama sahib di viakhya | hukamnama katha from amritsar today | Amrit Vele da Hukamnama Sahib from Amritsar | Amrit Vele Da Hukamnama Sri Darbar Sahib Amritsar Date 16-9 -2021 Ang 685 | Hukamnama Sahib from Darbar Sahib | Today's hukamnama viakhya from amritsar | Today hukamnama from Amritsar

Post a Comment

0 Comments